Author Archives: KJSingh
Sri Guru Granth Sahib Ji Quotes #13
Guru Nanak Dev Ji Gurpurab 2013
Gurgaddi Diwas Guru Har Krishan Sahib Ji & Joti Jot Guru Har Rai Sahib Ji
Today 20/10/2013
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥
ਅੱਜ ਗੁਰਗੱਦੀ ਪਾਤਸ਼ਾਹੀ 8 ਵੀ ਅਤੇ ਜੋਤੀ-ਜੋਤ ਪਾਤਸ਼ਾਹੀ 7 ਵੀ ਦਾ ਪੁਰਬ ਹੈ ਜੀ
Aaj De Gurpurab :-
1. Gurgaddi Diwas Patshahi 8th Shri Guru Harkrishan Sahib Ji ( 1656 – 1664 )
2. Joti Jot Patshahi 7th Shri Guru Har Rai Sahib Ji.. ( 1630 – 1661 )
Satnaam Sri Waheguru
Guru Ram Das Ji Gurpurab 2013
ਬਾਬਾ ਜੀਵਨ ਸਿੰਘ ਜੀ Baba Jiwan Singh Ji History
ਸਿੱਖ ਧਰਮ ਦੇ ਇਤਿਹਾਸ ਵਿਚ ਭਾਈ ਜੈਤਾ ਜੀ ਦਾ ਨਾਂ ਬਹੁਤ ਹੀ ਆਦਰ ਤੇ ਸਤਿਕਾਰ ਨਾਲ ਇਸ ਕਰਕੇ ਲਿਆ ਜਾਂਦਾ ਹੈ ਕਿਉਂਕਿ ਉਹ ਮੁਕੰਮਲ ਇਨਸਾਨ ਹੋਏ। ਇਨਸਾਨ ਹੋਣ ਲਈ ਕਿਹੜੀਆਂ ਖ਼ੂਬੀਆਂ ਜਾਂ ਗੁਣ ਹੋਣੇ ਚਾਹੀਦੇ ਹਨ, ਉਹ ਗੁਰੂ ਸਾਹਿਬਾਨ ਨੇ ਆਪਣੀ ਬਾਣੀ ‘ਸ੍ਰੀ ਗੁਰੂ ਗ੍ਰੰਥ ਸਹਿਬ ਜੀ’ ਵਿਚ ਨਿਰੂਪਤ ਕਰ ਦਿੱਤੇ। ਇਨਸਾਨੀ ਜਾਮੇ ਵਿਚ ਆਈਆਂ ਰੂਹਾਂ ਕਈ ਕਾਰਨਾਂ ਕਰਕੇ ਸੰਪੂਰਨ ਮਨੁੱਖ ਨਹੀਂ ਬਣਦੀਆਂ। ਇਸ ਲਈ ਨਾ ਤਾਂ ਸੰਬੰਧਿਤ ਵਿਅਕਤੀ ਦਾ ਕੋਈ ਕਸੂਰ ਹੁੰਦਾ ਹੈ ਤੇ ਨਾ ਹੀ ਕੁਦਰਤ ਦਾ। ਇਹ ਕਸੂਰ ਵਾਤਾਵਰਣ, ਵਾਯੂਮੰਡਲ, ਸੰਗਤ ਅਤੇ ਕਈ ਪ੍ਰਕਾਰ ਦੀਆਂ ਸਥਿਤੀਆਂ ਦਾ ਹੁੰਦਾ ਹੈ। ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ ਇਕ ਅਜਿਹਾ ਇਨਸਾਨ, ਜੋ ਗੁਰਮਤਿ ਦੇ ਵਾਤਾਵਰਣ ਵਿਚ ਪਲਿਆ, ‘ਸਾਂਝੀਵਾਲਤਾ’ ਤੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’, ‘ਏਕ ਨੂਰ ਤੇ ਸਭ ਜਗ ਉਪਜਿਆ’ ਵਿਚਾਰਾਂ ਦੀ ਪਵਿੱਤਰ ਸੰਗਤ ਦੇ ਵਾਯੂਮੰਡਲ ਵਿਚ ਪ੍ਰਵਾਨ ਚੜ੍ਹਿਆ। ਸੱਚੀ ਸੇਵਾ ਦੇ ਪੁੰਜ ਬਣ ਕੇ ਸ਼ਬਦ ਬ੍ਰਹਮ ਕੀ ਧੁਨੀ ਵਿਚ ਰਚ ਕੇ ਇਕ ਸੱਚੇ ਮਾਰਗ ‘ਤੇ ਚੱਲਣਯੋਗ ਹੋ ਗਿਆ ਅਤੇ ਗੁਰ ਮਰਿਆਦਾ ਦੀ ਨਿਸ਼ਾਨਦੇਹੀ ਵਿਚ ਰਹਿ ਕੇ ਇਕ ਸੱਚੇ ਸਿੱਖ ਸ਼ਰਧਾਲੂ ਵਾਂਗ ਗੁਰੂ ਘਰ ਦੇ ਬਣੇ ਵਫ਼ਾਦਾਰ ਸਿਪਾਹੀ, ਜਿਨ੍ਹਾਂ ਨੇ ਆਪਣੇ ਪਿਤਾ ਭਾਈ ਸਦਾਨੰਦ ਦੀ ਕੁਰਬਾਨੀ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਅਤੇ ਸੀਸ ਦੀ ਪੂਰਨ ਗੁਰ-ਸਿੱਖ ਹੋ ਕੇ ਅੰਤਿਮ ਕਿਰਿਆ ਤਕ ਨਿਭਾਈ। ਗੁਰੂ ਪਿਤਾ ਦਾ ਸੀਸ ਅਨੰਦਪੁਰ ਸਾਹਿਬ ਵਿਖੇ ਪਹੁੰਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਗੁਰੂ ਕਾ ਬੇਟਾ ਹੋਣ ਦੀ ਪਦਵੀ ਹਾਸਿਲ ਕੀਤੀ। 14 ਲੜਾਈਆਂ ਲੜੀਆਂ ਅਤੇ ਗੁਰਮਤਿ ਫੌਜ ਦਾ ਅਗਾਂਹ ਵਧ ਕੇ ਪੂਰਾ ਸਾਥ ਦਿੱਤਾ। ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੌਂਪੀ ਗਈ ਕਲਗੀ ਸਮੇਤ ਸਮੁੱਚੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਸ਼ਹੀਦੀ ਪ੍ਰਾਪਤ ਕੀਤੀ। ਇਕੱਠਿਆਂ 2 ਬੰਦੂਕਾਂ ਨਾਗਨੀ ਤੇ ਬਾਘਣੀ ਚਲਾ ਕੇ ਸਾਬਿਤ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਾਬਲ ਤੇ ਸਮਰੱਥ ਸਿੱਖ ਹਜ਼ਾਰਾਂ ਮੁਗਲ ਫ਼ੌਜੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰ ਸਕਦਾ ਸੀ ਤੇ ਗੁਰੂ ਘਰ ਲਈ ਯੁੱਧਾਂ ਵਿਚ ਆਪਣੇ ਚਾਰਾਂ ਪੁੱਤਰਾਂ¸ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਦੀ ਕੁਰਬਾਨੀ ਦੇਣ ਦੇ ਸਮਰੱਥ ਸੀ। ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਸ਼ਹੀਦੀਆਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਰੱਖਦਾ ਸੀ। ਇਨ੍ਹਾਂ ਕੁਰਬਾਨੀਆਂ ਦੇ ਦੌਰ ਵਿਚ ਹੋਰ ਵੀ ਕਈ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਗੁਰੂ ਆਸ਼ੇ ਦੀ ਪ੍ਰਾਪਤੀ ਲਈ ਕਠਿਨ ਤੋਂ ਕਠਿਨ ਕੰਮ ਕਰਨ ਦੀ ਜ਼ਿੰਮੇਵਾਰੀ ਨੂੰ ਖੁਸ਼ੀ ਨਾਲ ਨਿਭਾਉਣ ਦੀ ਆਦਤ ਭਾਈ ਜੈਤਾ ਜੀ ਨੂੰ ਸੀ। ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਕੁਰਬਾਨੀਆਂ ਕਰਨ ਵਾਲੇ ਗੁਰ-ਸਿੱਖ ਸ਼ਬਦ-ਕੀਰਤਨ ਦੇ ਮਾਹਿਰ ਹੁੰਦੇ ਹਨ। ਭਾਈ ਜੈਤਾ ਜੀ ਨੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਦਿੱਲੀ, ਜਿਥੇ ਹੁਣ ਗੁਰਦੁਆਰਾ ਰਕਾਬਗੰਜ ਸੁਸ਼ੋਭਿਤ ਹੈ, ਵਿਚ ਗੁਰਬਾਣੀ, ਸੰਗੀਤ ਅਤੇ ਵਿਆਖਿਆ ਦੀ ਸਿਖਲਾਈ ਲਈ ਸੀ। ਸਵੇਰ ਦੇ ਕੀਰਤਨ ਵਿਚ ਉਹ ਉਚੇਚਾ ਤੌਰ ‘ਤੇ ਭਾਗ ਲੈਂਦੇ ਸਨ। ਫ਼ੌਜੀ ਸਿਖਲਾਈ ਵੀ ਗੁਰੂ ਕ੍ਰਿਪਾ ਨਾਲ ਮੁਕੰਮਲ ਪ੍ਰਾਪਤ ਕਰਕੇ ਬਾਕੀ ਦੇ ਹੋਰ ਅਣਗਿਣਤ ਸਿੰਘਾਂ ਨੂੰ ਟ੍ਰੇਨਿੰਗ ਵੀ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੋ ਦਸਮ ਪਿਤਾ ਦੇ ਵੱਡੇ ਬੇਟੇ ਸਨ, ਉਨ੍ਹਾਂ ਨੂੰ ਫ਼ੌਜੀ ਟ੍ਰੇਨਿੰਗ ਵੀ ਭਾਈ ਜੈਤਾ ਜੀ ਨੇ ਦਿੱਤੀ ਸੀ। ਇਕ ਵਿਸ਼ੇਸ਼ ਗੁਣ, ਜੋ ਅਜੇ ਤਕ ਸੰਗਤ ਨੂੰ ਪਤਾ ਨਹੀਂ ਲੱਗ ਸਕਿਆ, ਉਹ ਸੀ ਭਾਈ ਜੈਤਾ ਜੀ ਦਾ ਕਵੀ ਹੋਣਾ। ਸੰਗੀਤ ਦੀ ਜਾਣਕਾਰੀ ਹੋਣ ਕਰਕੇ ਉਨ੍ਹਾਂ ਨੂੰ ਪਿੰਗਲ ਦਾ ਵੀ ਗਿਆਨ ਸੀ। ਛੰਦ ਵਿਧਾਨ ਪ੍ਰਕਿਰਿਆ ਤੋਂ ਵੀ ਉਹ ਪੂਰੀ ਤਰ੍ਹਾਂ ਵਾਕਿਫ ਸਨ। ਭਾਸ਼ਾ ਅਤੇ ਸ਼ੈਲੀ ਦੀਆਂ ਸੂਖ਼ਮ ਲੋੜਾਂ, ਜੋ ਗੁਰਮਤਿ ਦਰਸ਼ਨ ਨੂੰ ਪ੍ਰਗਟਾਉਣ ਲਈ ਜ਼ਰੂਰੀ ਸਨ, ਉਨ੍ਹਾਂ ਬਾਰੇ ਬਾਬਾ ਜੀਵਨ ਸਿੰਘ ਜੀ ਨੂੰ ਪੂਰਾ ਗਿਆਨ ਸੀ। ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਦੀ ਸੁਹਬਤ ਅਤੇ ਸੰਗਤ ਉਨ੍ਹਾਂ ਲਈ ਉਪਲਬਧ ਸੀ ਜਿਥੇ ਉਨ੍ਹਾਂ ਦੇ ਗਿਆਨ ਨੂੰ ਪੁਖ਼ਤਗੀ ਪ੍ਰਾਪਤ ਹੁੰਦੀ ਸੀ ਅਤੇ ਸੋਚ ਵਿਚ ਨਿਖਾਰ ਆਉਂਦਾ ਸੀ। ਇਸ ਸਾਰੇ ਅਧਿਆਤਮ ਪ੍ਰਭਾਵ ਨਾਲ ਉਨ੍ਹਾਂ ਦੇ ਅੰਦਰ ਵਸਦਾ ਕਵੀ ਜਾਗ ਉੱਠਿਆ, ਜਿਸ ਨੇ ਕਾਵਿ ਜਗਤ ਦੀਆਂ ਲੋੜਾਂ ਨੂੰ ਆਪਣੀ ਵਿਚਾਰਧਾਰਾ ਦੇ ਧਾਗੇ ਵਿਚ ਪਰੋ ਕੇ ਉਨ੍ਹਾਂ ਮਜ਼ਬੂਨਾਂ ਨੂੰ ਪ੍ਰਕਾਸ਼ਮਾਨ ਕੀਤਾ, ਜੋ ਰਹਿ ਗਏ ਸਨ। ਭਾਈ ਜੈਤਾ ਜੀ ਦੀ ਰਚਨਾ ‘ਸ੍ਰੀ ਗੁਰ ਕਥਾ’ ਗੁਰਮਤਿ ਕਾਵਿ ਖੇਤਰ ਵਿਚ ਇਕ ਅਜਿਹੀ ਰਚਨਾ ਹੈ, ਜਿਸ ਨੇ ਆਪਣਾ ਚੰਗਾ ਸਥਾਨ ਬਣਾਇਆ ਹੋਇਆ ਹੈ। ਉਹ ਇਕ ਉਦਾਹਰਣ ਹੈ ਚੰਗੇ ਮਨੁੱਖ ਦੀ, ਸੰਪੂਰਨ ਮਨੁੱਖ ਦੀ ਅਤੇ ਅਨੂਠੇ ਗੁਰਸਿੱਖ ਦੀ। ਭਾਈ ਜੈਤਾ ਜੀ, ਜੋ ਅੰਮ੍ਰਿਤਪਾਨ ਉਪਰੰਤ ਜੀਵਨ ਸਿੰਘ ਬਣੇ, ਦਸਵੇਂ ਪਾਤਸ਼ਾਹ ਦੇ ਆਸ਼ੀਰਵਾਦ ਨਾਲ ਸ਼੍ਰੋਮਣੀ ਜਰਨੈਲ ਬਣੇ, ਉਥੇ ਉਹ ਮੁਕੰਮਲ ਸ਼ਹੀਦ ਪਰਿਵਾਰ ਦਾ ਮੁਕਟ ਵੀ ਬਣੇ।
– ਜਸਵੰਤ ਸਿੰਘ